ਵਿਧਾਨ ਸਭਾ ਚੋਣਾਂ-2022 ਅਧੀਨ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਬਣਾਈਆਂ ਕਮੇਟੀਆਂ ਦੇ ਜਿਲ੍ਹਾ ਨੋਡਲ ਅਫਸਰਾਂ ਅਤੇ ਹੋਰ ਅਧਿਕਾਰੀਆਂ ਨੂੰ ਦਿੱਤੀ ਚੋਣ ਪ੍ਰਣਾਲੀ ਸਬੰਧੀ ਟ੍ਰੇਨਿੰਗ
ਪਠਾਨਕੋਟ,11 ਦਸੰਬਰ ( ਬਿਊਰੋ ) : ਵਿਧਾਨ ਸਭਾ ਚੋਣਾਂ-2022 ਅਧੀਨ ਅੱਜ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸ਼੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੇ ਆਦੇਸਾਂ ਅਨੁਸਾਰ ਜਿਲ੍ਹਾ ਪੱਧਰੀ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਚੋਣਾਂ ਦੇ ਸਬੰਧ ਤੋਂ ਵੱਖ ਵੱਖ ਕਾਰਜਾਂ ਲਈ ਗਠਿਤ ਕੀਤੀਆਂ ਕਮੇਟੀਆਂ ਦੇ ਨੋਡਲ ਅਫਸਰ ਅਤੇ ਸਹਿਯੋਗੀ ਟੀਮ ਮੈਂਬਰਾਂ ਨੂੰ ਚੋਣ ਪ੍ਰਣਾਲੀ ਸਬੰਧੀ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੋਰਾਨ ਵਿਧਾਨ ਸਭਾ ਚੋਣਾਂ-2022 ਅਧੀਨ ਵੱਖ ਵੱਖ ਬਣਾਈਆਂ ਗਈਆਂ ਕਮੇਟੀਆਂ ਦੇ ਕਾਰਜਾਂ ਤੇ ਰੋਸਨੀ ਪਾਈ ਗਈ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ), ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਜਨਰਲ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਸਤੀਸ ਕੁਮਾਰ ਡੀ.ਡੀ.ਪੀ.ਓ. ਪਠਾਨਕੋਟ, ਰਾਜ ਕੁਮਾਰ ਨਾਇਬ ਤਹਿਸੀਲਦਾਰ ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਅਤੇ ਵੱਖ ਵੱਖ ਬਣਾਈਆਂ ਕਮੇਟੀਆਂ ਦੇ ਨੋਡਲ ਅਫਸਰ ਹਾਜਰ ਸਨ।
ਟ੍ਰੇਨਿੰਗ ਦੋਰਾਨ ਸ੍ਰੀ ਸੰਜੀਵ ਕੁਮਾਰ ਐਸੋਸੀਏਟ ਪ੍ਰੋਫੇਸਰ ਐਸ.ਐਮ.ਡੀ. ਆਰ.ਐਸ.ਡੀ. ਕਾਲਜ ਪਠਾਨਕੋਟ ਵੱਲੋਂ ਵਿਧਾਨ ਸਭਾ ਚੋਣਾਂ-2022 ਅਧੀਨ ਜਿਲ੍ਹਾ ਪਠਾਨਕੋਟ ਵਿੱਚ ਗਠਿਤ ਕੀਤੀਆਂ ਵੱਖ ਵੱਖ ਕਮੇਟੀਆਂ ਦੇ ਜਿਲ੍ਹਾ ਨੋਡਲ ਅਫਸਰਾਂ ਅਤੇ ਹੋਰ ਕਮੇਟੀਆਂ ਦੇ ਮੈਂਬਰਾਂ ਨੂੰ ਸਮੂਚੀ ਚੋਣ ਪ੍ਰਣਾਲੀ ਦੇ ਵਿਸੇ ਵਿੱਚ ਵਿਸਥਾਰ ਪੂਰਵਕ ਦੱਸਿਆ ਗਿਆ। ਉਨ੍ਹਾਂ ਵੱਲੋਂ ਅਸਿਸਟੈਂਟ ਐਕਸਪੈਂਡੇਚਰ ਓਬਜਰਬਰ (ਏ.ਈ.ਓ.), ਵੀਡਿਓ ਸਰਵੀਲੈਂਸ ਟੀਮ (ਵੀ.ਐਸ.ਟੀ.),ਵੀਡਿਓ ਵੀਇਓਵਿੰਗ ਟੀਮ ( ਵੀ.ਵੀ.ਟੀ.) ,ਅਕਾਊਟਿੰਗ ਟੀਮ, ਕੰਪਲੇਨ ਮੋਨਿਟਰਿੰਗ ਕੰਟਰੋਲ ਰੂਮ ਅਤੇ ਕਾਲ ਸੈਂਟਰ, ਮੀਡਿਆ ਸਰਟੀਫਕੇਸਨ ਐਂਡ ਮੋਨਿਟਰਿੰਗ ਕਮੇਟੀ, ਫਲਾਇੰਗ ਸਕਾਊਡ, ਸਟੈਟਿਕ ਸਰਵੀਲੈਂਸ ਟੀਮ, ਡਿਸਟਿ੍ਰਕ ਲੈਵਲ ਐਕਸਪੈਂਡੀਚਰ ਮੋਨਿਟਰਿੰਗ ਸੈਲ, ਐਕਸਾਈਜ-ਲੀਕਰ ਮੋਨਿਟਰਿੰਗ ਟੀਮ ਅਤੇ ਇਨਕਮ ਟੈਕਸ ਟੀਮ ਦੇ ਕੰਮਾਂ ਅਤੇ ਉਨ੍ਹਾਂ ਕੰਮਾਂ ਨੂੰ ਕਰਨ ਲਈ ਕਾਰਜ ਪ੍ਰਣਾਲੀ ਤੇ ਵਿਸਥਾਰ ਪੂਰਵਕ ਰੋਸਨੀ ਪਾਈ।
ਇਸ ਤੋਂ ਇਲਾਵਾ ਸ੍ਰੀ ਜੁਗਲ ਕਿਸੋਰ ਡੀ.ਆਈ.ਓ. ਐਨ.ਆਈ.ਸੀ. ਪਠਾਨਕੋਟ, ਸ੍ਰੀ ਰੂਬਲ ਸੈਣੀ , ਅਨਿਲ ਐਰੀ, ਤਰੂਣ ਮਹਾਜਨ ਅਤੇ ਨਰੇਸ ਕੁਮਾਰ ਵੱਲੋਂ ਚੋਣਾਂ ਦੇ ਸਬੰਧ ਵਿੱਚ ਕਮਿਸਨ ਵੱਲੋਂ ਬਣਾਏ ਵੱਖ ਵੱਖ ਮੋਬਾਇਲ ਐਪ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਤੋਂ ਇਲਾਵਾ ਲਖਵੀਰ ਸਿੰਘ ਵੱਲੋਂ ਵੀ.ਵੀ.ਪੈਟ,ਕੰਟਰੋਲ ਯੂਨਿਟ ਅਤੇ ਵੈਲਟ ਯੂਨਿਟ ਬਾਰੇ ਦੱਸਿਆ ਗਿਆ ਅਤੇ ਸ੍ਰੀ ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਪਠਾਨਕੋਟ ਵੱਲੋਂ ਸਵੀਪ ਜਾਗਰੁਕਤਾ ਪ੍ਰੋਗਰਾਮ ਬਾਰੇ ਜਾਗਰੂਕ ਕੀਤਾ ਗਿਆ।
ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਮਾਨਯੋਗ ਚੋਣ ਕਮਿਸਨ ਦੇ ਆਦੇਸਾਂ ਅਨੁਸਾਰ ਅੱਜ ਜਿਲ੍ਹਾ ਪੱਧਰੀ ਟੇ੍ਰਨਿੰਗ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਅੱਜ ਦੇ ਹੀ ਦਿਨ ਤਹਿਸੀਲ ਪੱਧਰ ਤੇ ਵੀ ਚੋਣ ਟੇਨਿੰਗ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿਲ੍ਹਾ ਪਠਾਨਕੋਟ ਲਈ ਵੱਖ ਵੱਖ ਕਮੇਟੀਆਂ ਗਠਿਤ ਕਰ ਲਈਆਂ ਗਈਆਂ ਹਨ ਅਤੇ ਚੋਣਾ-2022 ਨੂੰ ਸਫਲਤਾ ਪੂਰਵਕ ਕਰਵਾਉਂਣ ਲਈ 10,17 ਅਤੇ 24 ਦਸੰਬਰ ਨੂੰ ਜਿਲ੍ਹਾ ਪੱਧਰ ਤੇ ਨੋਡਲ ਅਫਸਰਾਂ ਦੇ ਲਈ ਟ੍ਰੇਨਿੰਗ ਰੱਖੀ ਗਈ ਹੈ ਅਤੇ ਸਾਰੀਆਂ ਕਮੇਟੀਆਂ ਦੇ ਨੋਡਲ ਅਫਸਰ ਉਪਰੋਕਤ ਟੇ੍ਰਨਿੰਗ ਲਈ ਆਪ ਹਾਜਰ ਹੋਣਗੇ ਤਾਂ ਜੋ ਵਿਧਾਨ ਸਭਾ ਚੋਣਾ-2022 ਦੋਰਾਨ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ