ਬਟਾਲਾ,3 ਜਨਵਰੀ (ਅਵਿਨਾਸ਼ ਸ਼ਰਮਾ ): ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦਾ ਵਫ਼ਦ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸ੍ਰੀ ਅਸ਼ਵਨੀ ਸੇਖੜੀ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ।
ਵਫ਼ਦ ਨੇ ਦੱਸਿਆ ਕਿ ਸਰਕਾਰ ਦੇ ਹੈਲਥ ਵਿਭਾਗ ਵੱਲੋਂ ਉਹਨਾਂ ਨੂੰ ਮਿਲਦੇ ਭੱਤੇ ਬੰਦ ਕਰ ਦਿੱਤੇ ਗਏ ਹਨ ਜਿਸ ਕਰਕੇ ਸਮੁੱਚੇ ਵਰਕਰਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਤੇ ਯੂਨੀਅਨ ਪੱਧਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ।
ਵਫਦ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਕੋਰੋਨਾ ਦੇ ਸਮੇ ਬੜੀ ਹੀ ਸ਼ਿੱਦਤ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ ਸੀ ਅਤੇ ਹਰ ਸਮੇ ਅਪਣੀ ਡਿਊਟੀ ਨੂੰ ਸਮਰਪਿਤ ਰਹਿੰਦੇ ਹੋਏ ਲੋਕ ਸੇਵਾ ਵਿੱਚ ਰਹਿੰਦੇ ਹਾਂ ਪਰ ਵਿੱਤ ਮੰਤਰੀ ਵੱਲੋ ਸਾਡੇ ਭੱਤਿਆਂ ਵਿਚ ਕਟੌਤੀ ਕਰਕੇ ਸਾਨੂੰ ਸੜਕਾਂ ਤੇ ਧਰਨੇ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਵਫ਼ਦ ਦੀ ਗੱਲ਼ ਬੜੇ ਹੀ ਧਿਆਨ ਨਾਲ ਸੁਣੀ ਅਤੇ ਯੂਨੀਅਨ ਦੀਆਂ ਮੰਗਾ ਨੂੰ ਜਾਇਜ਼ ਕਰਾਰਦਿਆਂ ਹੋਇਆ ਹਰ ਤਰਾਂ ਦਾ ਸਹਿਜੋਗ ਕਰਨ ਦੀ ਹਾਮੀ ਭਰੀ ਜਿਸ ਦੇ ਚੱਲਦਿਆਂ ਅੱਜ ਸ੍ਰੀ ਸੇਖੜੀ ਨੇ ਪੰਜਾਬ ਦੇ ਹੈਲਥ ਮਨਿਸਟਰ ਜੋ ਡਿਪਟੀ ਮੁੱਖ ਮੰਤਰੀ ਵੀ ਹਨ ਸ੍ਰੀ ਓ ਪੀ ਸੋਨੀ ਨੂੰ ਇੱਕ ਪੱਤਰ ਲਿਖ ਕੇ ਮਲਟੀਪਰਪਜ ਹੈਲਥ ਵਰਕਰਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ।