ਬਟਾਲਾ 2 ਜਨਵਰੀ (ਸੁਨੀਲ ਚੰਗਾ,ਨੀਰਜ਼ ਸ਼ਰਮਾ ) : ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵੱਲੋਂ ਜ਼ਿਲ੍ਹਾ ਕਨਵੀਨਰ ਹਰਪ੍ਰੀਤ ਸਿੰਘ ਕਾਹਲੋਂ,ਅਤੇ ਸਮੁੱਚੀ ਜ਼ਿਲ੍ਹਾ ਟੀਮ ਵੱਲੋਂ ਅਤੇ ਬਲਾਕ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਲਖਵਿੰਦਰ ਸਿੰਘ ਵੱਲੋਂ ,ਕੋਟਲੀ ਸੂਰਤ ਮੱਲ੍ਹੀ ਚ ਜਗਜੀਤ ਸਿੰਘ ਡੱਲੇਵਾਲ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਸੇਵਾਵਾਂ ਕਰਵਾਉਣ ਲਈ ਉਨ੍ਹਾਂ ਦੇ ਹੱਕ ਵਿੱਚ ਨਿੱਤਰੇ । ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਮੁਲਾਜ਼ਮ ਰਾਤ ਦਿਨ ਸੜਕਾਂ ਤੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ । ਲਖਵਿੰਦਰ ਸਿੰਘ ਢਿਲਵਾਂ ਅਤੇ ਨੇਤਾਵਾਂ ਨੇ ਕਿਹਾ ਕਿ ਸਾਡਾ ਸਘੰਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਰਹਿੰਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ । ਹਰਪ੍ਰੀਤ ਸਿੰਘ ਕਾਹਲੋਂ ਨੇ ਬੋਲਦਿਆਂ ਕਿਹਾ ਕਿ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਅਤੇ ਬਾਕੀ ਮੰਗਾਂ ਨੂੰ ਮਨਵਾਉਣ ਤਕ ਸੰਘਰਸ਼ ਜਾਰੀ ਰਹੇਗਾ । ਇਸ ਰੋਸ ਮੁਜ਼ਾਹਰੇ ਵਿਚ ਬੁਲਾਰੇ ਅਜਾਇਬ ਸਿੰਘ, ਕੋ ਕਨਵੀਨਰ ਬੂਟਾ ਸਿੰਘ , ਪਾਲ ਸਿੰਘ ਭੰਬੋਈ, ਕੋ ਕਨਵੀਨਰ ਬਖਸ਼ੀਸ਼ ਸਿੰਘ ਬਸੰਤਕੋਟ, ਦਰਸ਼ਨ ਸਿੰਘ ਔਲਖ ਕੈਸ਼ੀਅਰ , ਸਕੱਤਰ ਜਗੀਰ ਸਿੰਘ ਖਹਿਰਾ, ਕੋ ਕਨਵੀਨਰ ਬਟਾਲਾ ਬਲਾਕ ਬਿਕਰਮਜੀਤ ਸਿੰਘ, ਜ਼ਿਲ੍ਹਾ ਕੋ ਕਨਵੀਨਰ ਤਰਲੋਕ ਸਿੰਘ ਰੰਧਾਵਾ, ਸੂਬੇਦਾਰ ਬਲਵਿੰਦਰ ਸਿੰਘ ਕੋ ਕਨਵੀਨਰ ਬਟਾਲਾ ,ਕੋ ਕਨਵੀਨਰ ਸੁਖਚੈਨ ਸਿੰਘ ਆਦੋਵਾਲੀ ,ਕੋ ਕਨਵੀਨਰ ਮੁਖਤਿਆਰ ਸਿੰਘ ਸੰਗਰਾਵਾਂ, ਜ਼ਿਲ੍ਹਾ ਆਗੂ ਰਾਮ ਸਿੰਘ ਗੁਰਾਇਆ, ਯੂਥ ਲੀਡਰ ਰਣਜੀਤ ਸਿੰਘ ਬਹਾਦੁਰ ਹੁਸੈਨ, ਬਲਾਕ ਬਟਾਲਾ ਆਗੂ ਅਮਰੀਕ ਸਿੰਘ ਗੋਰਖਾ ਸ਼ਾਹਬਾਦ, ਪ੍ਰੈਸ ਸਕੱਤਰ ਸੁਰਜੀਤ ਸਿੰਘ ਪ੍ਰਤਾਪਗਡ਼੍ਹ, ਸੁਖਵਿੰਦਰ ਸਿੰਘ ਸੁੱਖ ਯੂਥ ਲੀਡਰ ਕਨਵੀਨਰ ਬਲਾਕ ਕਾਦੀਆਂ, ਬਲਵਿੰਦਰ ਸਿੰਘ ਮੁਰਾਦਪੁਰ, ਲਖਵਿੰਦਰ ਸਿੰਘ ਤਲਵੰਡੀ ਲਾਲ ਸਿੰਘ ,ਕਿਸਾਨ ਆਗੂ ਰਾਜਿੰਦਰ ਸਿੰਘ ਸੰਧੂ ,ਕਰਨ ਸਿੰਘ ਭੱਟੀ ,ਸੋਨੂੰ ਭੱਟੀ ,ਮੋਤੀ ਸਿੰਘ ਨਵੀਂ ਆਬਾਦੀ, ਬੇਅੰਤ ਸਿੰਘ ਬਹਾਦੁਰ ਹੁਸੈਨ, ਸੁਰਿੰਦਰਪਾਲ ਸਿੰਘ , ਸਤਿੰਦਰਪਾਲ, ਸੀਨੀਅਰ ਕਿਸਾਨ ਆਗੂ ਸੁਖਚੈਨ ਸਿੰਘ ਆਦੋਵਾਲੀ ,ਮਜ਼ਦੂਰ ਸੈੱਲ ਦੇ ਕਨਵੀਨਰ ਚਮਨ ਲਾਲ ਸਿੰਘ, ਗੁਰਦੀਪ ਸਿੰਘ ਮੈਂਬਰ ਸੰਗਤਪੁਰ ਆਦਿ ਹੋਰ ਬਹੁਤ ਸਾਰੇ ਸਾਥੀਆਂ ਨੇ ਉਚੇਚੇ ਤੌਰ ਤੇ ਭਾਗ ਲਿਆ।
ਇਸ ਲੜੀ ਦੇ ਤਹਿਤ ਟੋਲ ਪਲਾਜ਼ਾ ਕੱਥੂ ਨੰਗਲ ਵਿਖੇ ਮਲਟੀਪਰਪਜ ਹੈਲਥ ਵਰਕਰ ਫੀ ਮੇਲ ਅਤੇ ਕਿਸਾਨਾ ਅਤੇ ਮਜ਼ਦੂਰਾਂ ਨੇ ਮੁਲਾਜ਼ਮਾਂ , ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਣ ਕਰਕੇ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫ਼ੂਕਿਆ ਅਤੇ ਪੰਜਾਬ ਸਰਕਾਰ ਅਤੇ ਮੋਦੀ ਖਿਲਾਫ ਪਿੱਟ ਸਿਆਪਾ ਕੀਤਾ ।