ਬਟਾਲਾ ਨੂੰ ਜਿਲਾ ਨਾ ਬਨਾਉਣ ਦੇ ਰੋਸ ਵਜੋਂ ਨਈਅਰ, ਕਲਸੀ,ਤਰੇਹਨ ਦੀ ਅਗਵਾਈ ਹੇਠ ਮੁੱਖ ਮੰਤਰੀ ਚੰਨੀ ਦਾ ਪੁਤਲਾ ਸਾੜ ਕੇ ਜੰਮ ਕੇ ਕੀਤਾ ਪਿੱਟ ਸਿਆਪਾ
ਬਟਾਲਾ 7 ਦਸੰਬਰ (ਬਿਊਰੋ) : ਬਟਾਲਾ ਨੂੰ ਪੂਰਨ ਜਿਲਾ ਨਾ ਬਨਾਉਣ ਦੀ ਸੂਰਤ ਵਿਚ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ,ਲੋਕ ਇਨਸਾਫ ਪਾਰਟੀ ਬਟਾਲਾ ਦੇ ਹਲਕਾ ਇੰਚਾਰਜ ਵਿਜੈ ਤਰੇਹਨ ਅਤੇ ਸ਼ਿਵ ਸੈਨਾ ਬਾਲ ਠਾਕਰੇ ਉਪ ਪ੍ਰਧਾਨ ਪੰਜਾਬ, ਰਮੇਸ਼ ਨਈਅਰ ਅਗਵਾਈ ਹੇਠ ਅੱਜ ਭੁੱਖ ਹੜਤਾਲ 30 ਵੇ ਦਿਨ ਜਾਰੀ ਰਹੀ । ਨੇਤਾਵਾਂ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਗਾਂਧੀ ਚੌਕ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁੱਤਲਾ ਸਾੜ ਪਿਟ ਸਿਆਪਾ ਕਰਦਿਆਂ ਲੋਕਾਂ ਨੇ ਜੰਮ ਕੇ ਪੰਜਾਬ ਸਰਕਰ ਤੇ ਗੁੱਸਾ ਕੱਢਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਰੋਜ਼ ਸ਼ੋਸਲ ਮੀਡੀਆ ਤੇ ਵੱਡੇ ਵੱਡੇ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਲਈ ਦਾਅਵੇ ਕਰ ਰਹੇ ਹਨ ਅਤੇ ਗਰੀਬਾਂ ਦੇ ਹਮਦਰਦ ਬਣ ਰਹੇ ਹਨ ਜੋ ਕਿ ਇਹ ਸਿਰਫ ਇਲੈਕਸ਼ਨ ਸਟੰਟ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਕਲਸੀ, ਰਮੇਸ਼ ਨਈਅਰ,ਵਿਜੈ ਤਰੇਹਨ ਨੇ ਸਾਂਝੇ ਰੂਪ ਵਿਚ ਕਿਹਾ ਕਿ ਅਗਰ ਬਟਾਲਾ ਨੂੰ ਚੋਣਾਂ ਤੋਂ ਪਹਿਲਾਂ ਜਿਲਾ ਬਨਣ ਦਾ ਐਲਾਨ ਨਾ ਕੀਤਾ ਤਾਂ ਬਟਾਲਾ ਦੇ 5 ਹਲਕਿਆਂ ਵਿਚ ਕਾਂਗਰਸ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣ ਲਈ ਆਉਣ ਵਾਲੀ ਇਲੈਕਸ਼ਨ ਵਿਚ ਤਿਆਰ ਰਹਿਣਾ ਚਾਹੀਦਾ ਹੈ । ਧਰਨੇ ਵਿਚ ਮਿਸਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਤਰਨਾਦਲ ਮੁੱਖੀ ਜਥੇਦਾਰ ਬਾਬਾ ਕਰਨੈਲ ਸਿੰਘ ਮਾਨ ਨੇ ਕਿਹਾ ਕਿ ਅਗਰ ਬਟਾਲਾ ਨੂੰ ਪੂਰਨ ਜ਼ਿਲਾ ਨਾ ਬਣਾਇਆ ਤਾਂ ਸਾਰੀ ਜਥੇਬੰਦੀ ਕਾਂਗਰਸ ਸਰਕਾਰ ਦਾ ਬਾਈਕਾਟ ਕਰਾਂਗੇ। ਬਾਰ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਐਡਵੋਕੇਟ ਗੁਰਦੀਪ ਸਿੰਘ ਰੰਧਾਵਾ ਨੇ ਤਿੱਖੇ ਸ਼ਬਦਾਂ ਵਿਚ ਸਰਕਾਰੀ ਦੀ ਨਲਾਇਕੀ ਦੱਸਦਿਆਂ ਕਿਹਾ ਕਿ ਬਟਾਲਾ ਹਰ ਸਰਤ ਨੂੰ ਪੂਰਾ ਕਰਨ ਦੇ ਬਾਵਜੂਦ ਵੀ ਬਟਾਲਾ ਨੂੰ ਪਿੱਛੇ ਲਿਆਂਦਾ ਜਾ ਰਿਹਾ ਹੈ। ਬਾਰ ਐਸੋਸੀਏਸ਼ਨ ਐਲਾਨ ਕਰਦੇ ਹਾਂ ਕਿ ਅਗਰ ਬਟਾਲਾ ਨੂੰ ਪੂਰਨ ਜਿਲਾ ਨਾ; ਬਣਾਇਆ ਤਾਂ ਪੂਰੀ ਦੀ ਪੂਰੀ ਬਾਰ ਐਸੋਸੀਏਸ਼ਨ ਸਰਕਾਰ ਦਾ ਬਾਈਕਾਟ ਕਰੇਗੀ। ਇਸ ਮੌਕੇ ਧਰਮਵੀਰ ਸੇਠ , ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸਮੀ ਕਪੂਰ ਅਤੇ ਉਹਨਾਂ ਦੀ ਪੂਰੀ ਟੀਮ ਨੇ ਧਰਨੇ ਵਿਚ ਪਹੁੰਚ ਕੇ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਵਪਾਰ ਮੰਡਲ ਦੇ ਚੈਅਰਮੈਨ ਮਦਨ ਲਾਲ, ਹੰਸਾ ਸਿੰਘ ਫੌਜੀ ਪ੍ਰਧਾਨ,ਸਿਟੀ ਪ੍ਰਧਾਨ ਸਮੀ ਕੁਮਾਰ,ਸਿਵਲ ਮੰਡਲ ਪ੍ਰਧਾਨ ਭਗਵੰਤ ਸਿੰਘ, ਚੀਫ ਸੈਕਟਰੀ ਮੁੱਖਵੰਤ ਸਿੰਘ ਬਸਰਾ,ਦੇਹਾਤੀ ਪ੍ਰਧਾਨ ਹਰਭਜਨ ਕੌਰ, ਮਸੀਹ,ਟੈਕਸੀ ਸਟੈਂਡ ਯੂਨੀਅਨ ਬਿਕਰਮਜੀਤ ਬਾਲਾਕ ਪ੍ਰਧਾਨ ਪੁੰਦਰਾਂ ਰਾਜ ਕੁਮਾਰ ਰਾਜੂ,ਚੰਦਰ ਮੋਹਨ,ਮਨਜੀਤ ਸਿੰਘ, ਹਰਜੀਤ ਸਿੰਘ, ਠਾਕੁਰ ਸਿੰਘ, ਕੁਲਵੰਤ ਸਿੰਘ,ਕਵਲਪ੍ਰੀਤ ਸਿੰਘ, ਸੰਜੀਵ ਕੁਮਾਰ ਚੀਨੀ,ਧਰਮਵੀਰ ਸੇਠ, ਨਰਿੰਦਰ ਕੌਰ, ਰਵਿੰਦਰ ਕੌਰ, ਹਰਜਿੰਦਰ ਕੌਰ, ਅਮਰੀਕ ਕੌਰ,ਅਮਨਦੀਪ ਕੌਰ,ਸੰਦੀਪ ਕੌਰ,ਰਣਜੀਤ ਕੌਰ,ਸੰਦੀਪ ਕੌਰ,ਪ੍ਰਮਜੀਤ ਕੌਰ, ਭੋਲੀ ਆਦਿ ਹਾਜਰ ਸਨ।