ਗੜ੍ਹਦੀਵਾਲਾ (YOGESH GUPTA/CHOWDHARY) ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੁਆਰਾ ਬਲਾਕ ਭੂੰਗਾ ਦੇ ਪਿੰਡ ਮੂਸਾ ਵਿਖੇ 28 ਲੱਖ ਤੀਹ ਹਜਾਰ ਨੌ ਸੌ ਚਾਲੀ ਰੁਪਏ ਦੀ ਲਾਗਤ ਨਾਲ ਨਵੇਂ ਲਗਾਏ ਸਿੰਚਾਈ ਟਿਊਬਵੈੱਲ ਦਾ ਉਦਘਾਟਨ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕੀਤਾ। ਟਿਊਬਵੈੱਲ ਦਾ ਪਾਣੀ ਖੇਤਾਂ ਨੂੰ ਛੱਡ ਕੇ ਗਿਲਜੀਆਂ ਨੇ ਵਾਹਵਾ ਲੋਕਾਂ ਤੋਂ ਪ੍ਰਾਪਤ ਕੀਤੀ। ਇੱਥੇ ਬੋਲਦਿਆਂ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਇਹ ਟਿਊਬਵੈੱਲ ਸੌ ਏਕੜ ਰਕਬੇ ਦੀ ਸਿੰਚਾਈ ਕਰੇਗਾ ਤੇ ਇਸ ਦਾ ਫਾਇਦਾ ਛੋਟੇ ਕਿਸਾਨ ਨੂੰ ਹੋਏਗਾ। ਜਿਹਦਾ ਆਪਣਾ ਟਿਊਬਵੈੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਅੱਧੇ ਆਉਣੇ ਸ਼ੁਰੂ ਹੋ ਗਏ ਹਨ ਤੇ ਪੀਣ ਵਾਲੇ ਟੂਟੀਆਂ ਦੇ ਬਿੱਲ ਵੀ ਪੰਜਾਹ ਰੁਪਏ ਮਹੀਨਾ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ ਹੈ ਤੇ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਪਿੰਡਾਂ ਬਿਹਤਰ ਸਿੰਚਾਈ ਸਹੂਲਤਾਂ ਦੇਣ ਲਈ ਬਚਨਬੱਧ : ਗਿਲਜੀਆ
- Post published:December 3, 2021