ਗੁਰਦਾਸਪੁਰ 20 ਦਸੰਬਰ (ਅਸ਼ਵਨੀ ) :- ਪੰਜਾਬ ਸਰਕਾਰ ਦੇ ਹਰ ਭਾਗ ਦੇ ਪੈਨਸ਼ਨਾਂ ਦੇ ਹੱਕਾਂ ਹਿੱਤਾਂ ਲਈ ਬਹੁਤ ਲੰਮੇ ਸਮੇਂ ਤੋਂ ਜੂਝ ਰਹੀ ਜਥੇਬੰਦੀ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪੈਨਸ਼ਨ ਦਿਵਸ ਨੂੰ ਸਮਰਪਿਤ ਅੱਜ 21 ਦਸੰਬਰ ਨੂੰ 11ਵਜੇ ਚੰਦਨ ਪੈਲੇਸ ਕਾਹਨੂੰਵਾਨ ਰੋਡ ਗੁਰਦਾਸਪੁਰ ਵਿਖੇ ਇਕੱਤਰ ਹੋ ਕੇ ਵਿਸ਼ਾਲ ਪੈਨਸ਼ਨ ਦਿਵਸ ਮਨਾਇਆ ਜਾ ਰਿਹਾ ਹੈ ।ਇਸ ਮੌਕੇ ਚੰਦਨ ਭਵਨ ਵਿਖੇ ਤਿਆਰੀ ਮੀਟਿੰਗ ਕਰਦਿਆਂ ਆਗੂਆਂ ਨੇ ਆਖਿਆ ਕਿ ਇਸ ਵਿਚ ਪੈਨਸ਼ਨਰਾਂ ਦੀਆਂ ਹੋਰ ਮੁਸ਼ਕਿਲਾਂ ਤੋਂ ਬਿਨਾਂ ਪੈਨਸ਼ਨ ਦੁਹਰਾਈ ਸਮੇਂ ਜੋ 1-1-16ਤੋਂ 2.45 ਦਾ ਗੁਣਾਂਕ ਦਿੱਤਾ ਜਾ ਰਿਹਾ ਹੈ ਉਸ ਨਾਲ ਤਨਖਾਹਾਂ ਪੈਨਸ਼ਨਾਂ ਵਿੱਚ ਕੋਈ ਵਾਧਾ ਨਹੀਂ ਹੁੰਦਾ ।ਇਸ ਬਾਰੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ 2.59ਦਾ ਗੁਣਾਕ ਦਿੱਤਾ ਜਾਵੇ ਇਸ ਬਾਰੇ ਖੁੱਲ੍ਹ ਕੇ ਵਿਚਾਰ ਕੀਤੀ ਜਾਵੇਗੀ ਅਤੇ ਅਗਲੇ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ।ਇਸ ਸਮੇਂ ਅਸੀ ਸਾਲ ਬਸੰਤ ਬਹਾਰਾਂ ਹੰਢਾ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ ।
ਇਸ ਸਮੇਂ ਆਗੂਆਂ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਸੂਬਾ ਪ੍ਰਧਾਨ ਸ੍ਰੀ ਕਰਮ ਸਿੰਘ ਧਨੋਆ ਅਤੇ ਜਨਰਲ ਸਕੱਤਰ ਸ੍ਰੀ ਕੁਲਵਰਨ ਸਿੰਘ ਹੁਸ਼ਿਆਰਪੁਰ ਹੋਣਗੇ ਜਦਕਿ ਇਸਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਵੰਦ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਔਲਖ , ਵਿੱਤ ਸਕੱਤਰ ਸੁਰੇਸ਼ ਸ਼ਰਮਾ ਕਰਨਗੇ ਪ੍ਰਧਾਨਗੀ ਮੰਡਲ ਵਿਚ ਅਬਨਾਸ਼ ਸਿੰਘ , ਅਮਰਜੀਤ ਸਿੰਘ ਸੈਣੀ ਸੰਤਨਗਰ , ਜੋਗਿੰਦਰ ਪਾਲ ਸੈਣੀ , ਮੰਗਤ ਚੰਚਲ , ਸਵਿੰਦਰ ਸਿੰਘ ਕਲਸੀ , ਪਿਆਰਾ ਸਿੰਘ ਡਟਵਾਂ ਅਤੇ ਪ੍ਰਕਾਸ਼ ਚੰਦ ਆਦਿ ਕਰਨਗੇ ਬਹੁਤ ਸਾਰੀਆਂ ਹੋਰ ਉੱਘੀਆਂ ਹਸਤੀਆਂ ਵੀ ਇਸ ਵਿੱਚ ਸ਼ਿਰਕਤ ਕਰਨਗੀਆਂ ਆਗੂਆਂ ਨੇ ਸਮੂਹ ਪੈਨਸ਼ਨਰਾਂ ਨੂੰ ਇਸ ਸਮਾਰੋਹ ਵਿੱਚ ਪੁੱਜਣ ਦੀ ਅਪੀਲ ਕੀਤੀ ।ਅੱਜ ਦੀ ਤਿਆਰੀ ਮੀਟਿੰਗ ਵਿੱਚ ਅਮਰਜੀਤ ਸਿੰਘ ਸੈਣੀ ਸੰਤਨਗਰ , ਸੁਖਵਿੰਦਰ ਸਿੰਘ ਕਲਸੀ , ਜਗਜੀਤ ਸਿੰਘ ਇੰਪਰੂਵਮੈਂਟ ਟਰੱਸਟ , ਗੁਰਦੀਪ ਸਿੰਘ ਭੰਗੂ , ਮੰਗਤ ਚੰਚਲ , ਮੱਖਣ ਸਿੰਘ ਕੁਹਾੜ , ਸਵਿੰਦਰ ਸਿੰਘ ਕਲਸੀ , ਗੁਰਮੀਤ ਸਿੰਘ ਥਾਣੇਵਾਲ , ਅਜੀਤ ਸਿੰਘ ਹੁੰਦਲ , ਮਲਕੀਤ ਸਿੰਘ ਬੁੱਢਾਕੋਟ , ਨਿਰਮਲ ਸਿੰਘ ਬਾਠ , ਰਘਬੀਰ ਸਿੰਘ ਚਾਹਲ , ਨਰਿੰਦਰ ਸਿੰਘ ਕਾਹਲੋਂ ਅਤੇ ਕਪੂਰ ਸਿੰਘ ਘੁੰਮਣ ਆਦਿ ਹਾਜ਼ਰ ਸਨ ।