ਪ੍ਰਾਈਵੇਟ ਹਸਪਤਾਲਾਂ ਤੇ ਹੋਏ ਹਮਲਿਆਂ ਖ਼ਿਲਾਫ਼ ਪੁਲਿਸ ਪਾਸੋਂ ਸਖ਼ਤ ਕਾਰਵਾਈ ਕਰਾਉਣ ਲਈ ਡਾਕਟਰਾਂ ਨੇ ਪੁਲਿਸ ਮੁੱਖੀ ਤੋ ਕੀਤੀ ਮੰਗ
ਗੁਰਦਾਸਪੁਰ 9 ਦਸੰਬਰ ( ਅਸ਼ਵਨੀ ) :- ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਪ੍ਰਾਈਵੇਟ ਡਾਕਟਰ ਐਸੋਸੀਏਸ਼ਨ ਦੇ ਆਗੂਆਂ ਤੇ ਮੈਂਬਰਾਂ ਨੇ ਡਾਕਟਰ ਨਾਨਕ ਸਿੰਘ ਆਈ ਪੀ ਐਸ ਜਿਲਾ ਪੁਲਿਸ ਮੁੱਖੀ ਗੁਰਦਾਸਪੁਰ ਨੂੰ ਡਾਕਟਰ ਬੀ ਐਸ ਬਾਜਵਾ ਦੀ ਅਗਵਾਈ ਹੇਠ ਮਿਲ ਕੇ ਮੰਗ ਕੀਤੀ ਕਿ ਨਿੱਜੀ ਹੱਸਪਤਾਲਾ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ।ਜਾਣਕਾਰੀ ਦਿੰਦੇ ਹੋਏ ਡਾਕਟਰ ਬਾਜਵਾ ਤੇ ਹਾਜ਼ਰ ਹੋਰ ਡਾਕਟਰਾ ਨੇ ਦਸਿਆਂ ਕਿ ਜੇਕਰ ਉਹਨਾਂ ਦੇ ਹੱਸਪਤਾਲ ਵਿੱਚ ਕਿਸੇ ਮਰੀਜ ਦੀ ਮੋਤ ਹੋ ਜਾਂਦੀ ਹੈ ਤਾਂ ਮਰੀਜ ਨਾਲ ਆਏ ਹੋਏ ਵਿਅਕਤੀਆਂ ਵੱਲੋਂ ਸਟਾਫ਼ ਨਾਲ ਮਾਰ-ਕੁੱਟ ਕਰਨ ਦਾ ਖ਼ਦਸ਼ਾ ਬਨ ਜਾਂਦਾ ਹੈ ਅਤੇ ਹੱਸਪਤਾਲ ਦੀ ਭੰਨ-ਤੋੜ ਕੀਤੀ ਜਾਂਦੀ ਹੈ ਅਜਿਹੇ ਮਾਮਲੇ ਪਿੱਛਲੇ ਦਿਨ ਡਾਕਟਰ ਵੰਦਨਾ ਅਰੋੜਾ ਦੇ ਹੱਸਪਤਾਲ ਅਤੇ ਧਾਰੀਵਾਲ ਵਿਖੇ ਕੋਹਲੀ ਹੱਸਪਤਾਲ ਵਿੱਚ ਵਾਪਰੇ ਜਦੋਂ ਮਰੀਜ ਨਾਲ ਆਏ ਵਿਅਕਤੀਆਂ ਵੱਲੋਂ ਹੁੱਲੜਬਾਜ਼ੀ ਅਤੇ ਭੰਨ-ਤੋੜ ਕੀਤੀ ਗਈ ਸੀ । ਇਸੇ ਤਰਾ ਡਾਕਟਰ ਕੇ ਐਸ ਬੱਬਰ ਨੂੰ ਜਾਣ ਤੋ ਮਾਰ ਦੇਣ ਦੀ ਧਮਕੀ ਦਿੱਤੀ ਗਈ ਸੀ । ਇਹਨਾ ਮਾਮਲਿਆਂ ਵਿੱਚ ਪੁਲਿਸ ਵੱਲੋਂ ਕੇਸ ਤਾਂ ਦਰਜ ਕਰ ਲਏ ਗਏ ਸਨ ਪਰ ਪੁਿਲਸ ਵੱਲੋਂ ਅੱਗੇ ਬਣਦੀ ਕਾਰਵਾਈ ਨਹੀਂ ਕੀਤੀ ਗਈ । ਵਫ਼ਦ ਵੱਲੋਂ ਪੁਲਿਸ ਮੁੱਖੀ ਨੂੰ ਮੰਗ ਕੀਤੀ ਗਈ ਕਿ ਦੋਸ਼ੀਆਂ ਵਿਰੁੱਧ ਮੈਡੀਕਲ ਬਿੱਲ 2005 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ । ਪੁਲਿਸ ਮੁਖੀ ਵੱਲੋਂ ਡਾਕਟਰ ਨੂੰ ਭਰੋਸਾ ਦਿੱਤਾ ਗਿਆ ਕਿ ਪੁਲਿਸ ਵੱਲੋਂ ਕਾਨੂੰਨ ਅਨੂਸਾਰ ਬਣਦੀ ਕਾਰਵਾਈ ਜਲਦ ਕੀਤੀ ਜਾਵੇਗੀ । ਵਫ਼ਦ ਵਿੱਚ ਹੋਰਣਾਂ ਤੋ ਇਲਾਵਾ ਨਿੱਜੀ ਹੱਸਪਤਾਲਾ ਦੇ ਡਾ. ਐਸ ਕੇ ਪੰਨੂੰ , ਡਾ. ਅਸ਼ੋਕ ਉਬਰਾਏ , ਡਾ. ਐਚ ਐਸ ਢਿਲੋ , ਡਾ. ਚੇਤਨ ਨੰਦਾ , ਡਾ. ਅਜੈ ਮਹਾਜਨ , ਡਾ. ਐਚ ਐਸ ਕਲੇਰ , ਡਾ. ਆਰ ਕੇ ਸ਼ਰਮਾ , ਡਾ. ਹਰਜੋਤ ਸਿੰਘ ਬੱਬਰ , ਡਾ. ਪੀ ਕੇ ਮਹਾਜਨ , ਡਾ. ਰਾਜਨ ਅਰੋੜਾ , ਡਾ. ਪਾਇਲ ਅਰੋੜਾ , ਡਾ. ਗੁਰਖੇਲ ਸਿੰਘ ਕੱਲਸੀ ਆਦਿ ਹਾਜ਼ਰ ਸਨ ।