*ਮਨਜੀਤ ਦਸੂਹਾ ਨੇ ਪਿੰਡ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ*
ਟਾਂਡਾ / ਦਸੂਹਾ 8 ਜਨਵਰੀ (ਚੌਧਰੀ) : ਹਲਕਾ ਉੜਮੁੜ ਟਾਂਡਾ ਵਿੱਚ ਉੱਘੇ ਸਮਾਜ ਸੇਵੀ, ਗਰੀਬਾਂ ਦੇ ਮਸੀਹਾ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਮਨਜੀਤ ਸਿੰਘ ਦਸੂਹਾ ਦੇ ਹੱਕ ਵਿੱਚ ਪਿੰਡ ਮੱਲੀਆਂ ਵਿਖੇ ਸੁਰਜੀਤ ਸਿੰਘ ਖਾਲਸਾ ਦੀ ਅਗਵਾਈ ਭਰਵੀਂ ਮੀਟਿੰਗ ਹੋਈ। ਜਿਸ ਵਿੱਚ ਮਨਜੀਤ ਦਸੂਹਾ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਉਪ੍ਰੰਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੰਮਾ ਸਮਾਂ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਤੇ ਬਾਦਲ ਦਲ ਨੇ ਗਰੀਬ ਲੋਕਾਂ ਨੂੰ ਸਿਰਫ ਵੋਟਾਂ ਲੈਣ ਤੱਕ ਸੀਮਤ ਰੱਖਿਆ ਤੇ ਗਰੀਬਾਂ ਨੂੰ ਆਟਾ ਦਾਲ ਦੀਆਂ ਸਕੀਮਾਂ ਵਿੱਚ ਉਲਝਾ ਕੇ ਹੋਰ ਗਰੀਬੀ ਵੱਲ ਧੱਕਿਆ ਤੇ ਗਰੀਬ ਪਰਿਵਾਰਾਂ ਦੇ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਪੈਦਾ ਕੀਤਾ। ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਵਾਰ ਹਲਕੇ ਤੋਂ ਸੇਵਾ ਦਾ ਮੌਕਾ ਦਿਓ ਜਿੰਨੀਆਂ ਵੀ ਹਲਕੇ ਵਿੱਚ ਗਰੀਬ ਪਰਿਵਾਰਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਾਉਣ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦਾ ਸਾਧਨ ਪੈਦਾ ਕਰਕੇ ਦੇਣ ਲਈ ਹਲਕੇ ਵਿੱਚ ਵੱਡੀ ਇੰਡਸਟਰੀ ਲੈਕੇ ਆਵਾਂਗਾ। ਤੇ ਜੋ ਸਰਕਾਰੀ ਸਿਸਟਮ ਰਾਜਨੀਤਿਕ ਦਖਲ ਅੰਦਾਜੀ ਨਾਲ ਤਹਿਸ ਨੇਹਸ ਹੋ ਚੁੱਕਾ ਹੈ ਉਸ ਨੂੰ ਸਰਕਾਰੀ ਦਖਲ ਅੰਦਾਜ਼ੀ ਤੋਂ ਮੁਕਤ ਕਰਵਾ ਕੇ ਆਮ ਜਨਤਾ ਨੂੰ ਇਨਸਾਫ ਦੇਵਾਵਾਂਗਾ। ਇਸ ਮੌਕੇ ਪਿੰਡ ਵਾਸੀਆਂ ਦਾ ਭਰਵਾਂ ਸਵਾਗਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਮਨਜੀਤ ਸਿੰਘ ਦਸੂਹਾ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਤੋਂ ਬਹੁਤ ਪ੍ਰਭਾਵਿਤ ਹਨ ਜਿਹੜਾ ਬਿਨਾ ਕੁਝ ਬਣਿਆਂ ਹੀ ਗਰੀਬਾਂ ਦਾ ਮਸੀਹਾ ਬਣ ਕੇ ਕੰਮ ਕਰ ਰਹੇ ਹਨ ਅੱਜ ਐਸੀ ਸਖਸ਼ੀਅਤ ਨੂੰ ਅੱਗੇ ਲਿਆਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਸੁਰਜੀਤ ਸਿੰਘ ਖਾਲਸਾ, ਸੁਰਿੰਦਰ ਜਾਜਾ, ਸੁਖਵਿੰਦਰ ਮੂਨਕ, ਸਰਪੰਚ ਬਲਦੇਵ ਸਿੰਘ, ਸੁਰਜੀਤ ਕੁਮਾਰ ਮੈਂਬਰ ਪੰਚਾਇਤ, ਕਿਰਪਾਲ ਜਾਜਾ, ਸਤਵੰਤ ਜਾਜਾ, ਕੁਲਵਿੰਦਰ ਸਿੰਘ ਸੰਨੀ, ਜਥੇਦਾਰ ਸਵਰਨ ਸਿੰਘ ਰੜਾ, ਬਲਵੀਰ ਸਿੰਘ ਬੀਰਾ, ਰਿੰਕੂ, ਕੁਲਦੀਪ, ਸੁਖਦੇਵ, ਸੋਮਰਾਜ, ਬਲਵਿੰਦਰ ਸਿੰਘ, ਜਰਨੈਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।