ਪਿੰਡ ਬਾਹਟੀਵਾਲ-ਕੇਸ਼ੋਪੁਰ ਟੁੰਡ ਵਿਖੇ ਸਲਾਨਾ ਸੂਫੀਆਨਾ ਮੇਲਾ ਕਰਵਾਇਆ
ਗੜ੍ਹਦੀਵਾਲਾ 29 ਨਵੰਬਰ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਬਾਹਟੀਵਾਲ- ਕੇਸ਼ੋਪੁਰ ਟੁੰਡ ਵਿਖੇ ਪੀਰ ਸ਼ਾਹ ਮੁਹੰਮਦ ਜੀ ਦੇ ਦਰਬਾਰ ਤੇ ਸਲਾਨਾ ਸੂਫੀਆਨਾ ਮੇਲਾ ਡਾ. ਰਾਮਜੀ ਸੂਫੀ ਲੇਖਕ, ਮੁੱਖ ਸੇਵਾਦਾਰ ਦਰਬਾਰ ਸ਼੍ਰੀ ਬਾਲਾ ਜੀ, ਸਰਕਲ ਪ੍ਰਧਾਨ ਕੰਢੀ ਏਰੀਆ ਐਸ.ਸੀ. ਵਿੰਗ, ਵਾਈਸ ਚੇਅਰਮੈਨ ਸ਼੍ਰੀ ਧੰਨਵੰਤਰੀ ਵੈਦ ਮੰਡਲ ਪੰਜਾਬ (ਰਜਿ.), ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਸਰਪੰਚ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਚਾਦਰਾਂ ਅਤੇ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਗਾਇਕ ਜੱਸਾ ਫਤੇਹਪੁਰੀਆ ਅਤੇ ਵੱਖ-ਵੱਖ ਕਵਾਲਾਂ ਨੇ ਸੂਫੀਆਨਾ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਇਸ ਮੇਲੇ ਵਿੱਚ ਬਾਬਾ ਬਾਲੀ ਜੀ ਸ਼ਾਮ ਚੁਰਾਸੀ ਵਾਲੇ ਅਤੇ ਸ. ਅਰਵਿੰਦਰ ਸਿੰਘ ਹਲਕਾ ਇੰਚਰਾਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬਾਬਾ ਲਛਮਣ ਦਾਸ ਜੀ, ਬੀਬੀ ਗੀਤਾ ਜੀ ਔਗੜ, ਬਾਬਾ ਧਨਵੰਤਰੀ ਜੀ, ਬਾਬਾ ਸੁਖਵਿੰਦਰ ਜੀ, ਬਾਬਾ ਸਾਬੀ ਜੀ, ਲਖਵਿੰਦਰ ਲੱਖੀ ਉਮੀਦਵਾਰ ਬਸਪਾ, ਜਸਵੀਰ ਸਿੰਘ ਰਾਜਾ ਉਮੀਦਵਾਰ ਆਪ ਹਲਕਾ ਟਾਂਡਾ, ਮਨਜੀਤ ਸਿੰਘ ਦਸੂਹਾ ਉਮੀਦਵਾਰ ਸੰਯੁਕਤ ਅਕਾਲੀ ਦਲ ਅਤੇ ਕਰਮਵੀਰ ਸਿੰਘ ਘੁੰਮਣ ਉਮੀਦਵਾਰ ਆਪ ਹਲਕਾ ਦਸੂਹਾ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਸ. ਅਰਵਿੰਦਰ ਸਿੰਘ ਰਸੂਲਪੁਰ ਵੱਲੋਂ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਰੇ ਧਰਮਾਂ ਦੇ ਫਕੀਰਾਂ ਨੇ ਸਾਨੂੰ ਪ੍ਰਮਾਤਮਾ ਦਾ ਨਾਮ ਜਪ ਕੇ ਪਾਉਣ ਦਾ ਤਰੀਕਾ ਦੱਸਿਆ ਹੈ। ਜਿਸ ਨਾਲ ਸਾਡਾ ਜੀਵਨ ਸਫਲ ਹੋ ਸਕਦਾ ਹੈ। ਇਸ ਮੌਕੇ ਪ੍ਰਧਾਨ ਡਾ. ਰਾਮਜੀ ਵੱਲੋਂ ਆਏ ਹੋ ਸਾਧੂ-ਸੰਤਾਂ, ਮਹਿਮਾਨਾਂ ਅਤੇ ਸੰਗਤਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ। ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਐਡਵੋਕੇਟ ਲਖਵੀਰ ਸਿੰਘ, ਡਾਕਟਰ ਪ੍ਰਸ਼ੋਤਮ, ਸਰਪੰਚ ਜੈਪਾਲ, ਨੰਬਰਦਾਰ ਦਲਜੀਤ ਕੁਮਾਰ, ਸੁਖਵਿੰਦਰ ਮੂਨਕ, ਡਾ. ਸਤਪਾਲ ਬੇਰਛਾ, ਸਰਪੰਚ ਰਣਜੀਤ ਨੈਣੋਵਾਲ ਜੱਟਾਂ, ਚੌਂਕੀਦਾਰ ਹਜ਼ਾਰਾ ਰਾਮ, ਕੈਪਟਨ ਗੁਰਵਿੰਦਰ ਸਿੰਘ, ਸ਼ੁਭਮ ਸਹੋਤਾ, ਰੰਮੀ ਢੋਲੋਵਾਲ, ਤਿਲਕ ਰਾਜ, ਪੰਚ ਆਸ਼ਾ ਰਾਣੀ, ਪੰਚ ਰਜਿੰਦਰ ਕੁਮਾਰ, ਪੰਚ ਨਿਸ਼ੂ, ਡਾ. ਹਰਵਿੰਦਰ ਸਿੰਘ ਸਟੇਜ ਸੈਕਟਰੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਿਰ ਸਨ।