ਪਾਵਰਕਾਮ ਦੇ ਸਾਂਝੇ ਫੋਰਮ ਦੇ ਸੰਘਰਸ਼ ਸਦਕਾ ਮੈਨੇਜਮੈਂਟ ਕਮੇਟੀ ਨੇ ਮੰਨੀਆਂ ਮੰਗਾਂ ਪਾਵਰਕੌਮ ਦੇ ਸਾਂਝੇ ਫੋਰਮ ਵੱਲੋਂ ਮਿੱਥੇ ਗਏ ਅਗਲੇ ਸੰਘਰਸ਼ ਨੂੰ ਮੁਲਤਵੀ ਕਰਨ ਦਾ ਵੀ ਕੀਤਾ ਫ਼ੈਸਲਾ
ਗੁਰਦਾਸਪੁਰ 28 ਨਵੰਬਰ ( ਅਸ਼ਵਨੀ ) : ਪੰਜਾਬ ਵਿੱਚ ਸਮੂਹ ਪਾਵਰਕਾਮ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਤਿੱਖਾ ਸੰਘਰਸ਼ ਕਰ ਰਹੇ ਸਨ। ਪੰਜਾਬ ਪਾਵਰਕਾਮ ਦੀ ਮੈਨੇਜਮੈਂਟ ਕਮੇਟੀ ਅਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਰੁਖ ਨੂੰ ਦੇਖਦੇ ਹੋਏ ਸਾਂਝੇ ਫੋਰਮ ਦੇ ਸੀਨੀਅਰ ਆਗੂਆਂ ਨਾਲ ਪਾਵਰਕਾਮ ਮੈਨੇਜਮੈਂਟ ਦੇ ਪ੍ਰਸ਼ਾਸ਼ਕ ਵੇਨੂ ਗੋਪਾਲ ਨਾਲ ਹੋਈ ਮੀਟਿੰਗ ਵਿਚ ਬਿਜਲੀ ਕਰਮਚਾਰੀਆਂ ਦੀਆਂ ਭਖਵੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਂਝੇ ਫੋਰਮ ਦੇ ਆਗੂ ਅਤੇ ਕਰਮਚਾਰੀ ਦਲ ਪੰਜਾਬ ਦੇ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਨੇ ਇਕ ਸਾਂਝੇ ਬਿਆਨ ਰਾਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਮੰਗੀਆਂ ਗਈਆਂ ਮੰਗਾਂ ਦੇ ਵਿੱਚ ਪਹਿਲੀ ਦਸੰਬਰ 2011 ਤੋਂ ਪੇ ਬੈਂਡ ਨੂੰ ਲਾਗੂ ਕੀਤਾ ਜਾਵੇਗਾ।ਇੱਕ ਜਨਵਰੀ 2016 ਦੀ ਕਿਸੇ ਵੀ ਕਰਮਚਾਰੀ ਦੀ ਤਨਖਾਹ ਨਹੀਂ ਘਟੇਗੀ ਅਤੇ ਪੰਜਾਬ ਸਰਕਾਰ ਦੇ ਪੈਟਰਨ ਤੇ ਘੱਟੋ ਘੱਟ 15 ਪ੍ਰਤੀਸ਼ਤ ਦਾ ਵਾਧਾ ਵੀ ਦੇਣਾ ਮੰਨਿਆ ਹੈ।ਉਨ੍ਹਾਂ ਕਿਹਾ ਕਿ ਪਹਿਲੀ ਦਸੰਬਰ 2011 ਤੋਂ ਪੇਅ ਬੈਂਡ ਵਿੱਚ ਵਾਧੇ ਨਾਲ ਕਰਮਚਾਰੀਆਂ ਦੀ ਤਨਖਾਹ 31ਦਸੰਬਰ 2015 ਤੱਕ ਨੈਸ਼ਨਲ ਆਧਾਰ ਤੇ ਫਿਕਸ ਗਰੁੱਪ 4,9 ਅਤੇ 17 ਦੇ ਪੇ ਬੈਂਡ ਵਿੱਚ ਵੀ ਕੀਤੇ ਵਾਧੇ ਦੇ ਨਾਲ ਪੇ ਰਿਵੀਜ਼ਨ ਵਿੱਚ ਵੀ ਪਹਿਲੀ ਜਨਵਰੀ 2016 ਤੋਂ 30 ਜੂਨ 2021 ਤਕ ਬਣਦੇ ਬਕਾਇਆ ਰਕਮ ਦਾ ਪੰਜਾਹ ਪ੍ਰਤੀਸ਼ਤ ਸਰੰਡਰ ਕੈਰੀਅਰ ਦੇਣ ਤੋਂ ਇਲਾਵਾ 50 ਫੀਸਦੀ ਅਦਾਇਗੀ ਕਰਨ ਦਾ ਵੀ ਫੈਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਪ੍ਰਥਾ ਤੇ ਸਨਅਤੀ ਸ਼ਾਂਤੀ ਵਾਲੇ ਮਾਹੌਲ ਨੂੰ ਬਰਕਰਾਰ ਰੱਖਦੇ ਹੋਏ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਅਤੇ ਪੀਐੱਸਪੀਸੀਐੱਲ ਪ੍ਰਸ਼ਾਸਨ ਦਰਮਿਆਨ ਮਿਤੀ 27 ਨਵੰਬਰ ਨੂੰ ਹੋਈ ਮੀਟਿੰਗ ਵਿਚ ਸਾਰੇ ਮਸਲਿਅਾਂ ਨੂੰ ਵਿਚਾਰ ਲਿਆ ਗਿਆ ਹੈ। ਉਨ੍ਹਾਂ ਨੂੰ ਕਿਹਾ ਕਿ ਮਾਸ ਕੈਜ਼ੂਅਲ ਲੀਵ ਲਗਾਏ ਧਰਨਿਆਂ ਅਤੇ ਹੋਰ ਸੰਘਰਸ਼ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਅਧਿਕਾਰੀਆਂ ਕਰਮਚਾਰੀਆਂ ਦੇ ਸਮੇਂ ਨੂੰ ਰੈਗੂਲਰ ਕਰਨ ਬਾਰੇ ਬੀਓਡੀ ਪਾਸੋਂ ਪ੍ਰਵਾਨਗੀ ਦੀ ਸ਼ਰਤ ਤੇ ਰੈਗੂਲਰ ਕਰ ਦਿੱਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਉਪਰੋਕਤ ਬਣੀਆਂ ਸਹਿਮਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਇੰਪਲਾਈਜ਼ ਜੁਆਇੰਟ ਫੋਰਮ ਵੱਲੋਂ ਪੇ ਬੈਂਡ ਸਬੰਧੀ 15 ਨਵੰਬਰ 2021 ਤੋਂ ਚੱਲ ਰਿਹਾ ਸੰਘਰਸ਼ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।