ਮੁਕੇਰੀਆਂ /ਦਸੂਹਾ 4 ਜਨਵਰੀ (ਚੌਧਰੀ) : ਅੱਜ ਪਠਾਨਕੋਟ – ਜਲੰਧਰ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਖ਼ਾਨਪੁਰ ਨਜ਼ਦੀਕ ਬਣੇ ਬਸ ਸਟੈਂਡ ਤੇ ਖੜ੍ਹੇ ਇੱਕ ਕਾਰਸੇਵਾ ਵਾਲੇ ਟਰੱਕ ਦੇ ਪਿੱਛੇ ਇੱਕ ਐਕਟਿਵਾ ਦੇ ਟਕਰਾ ਜਾਣ ਕਾਰਣ ਐਕਟਿਵਾ ਸਵਾਰ ਔਰਤ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ ਇੱਕ ਅਧਿਆਪਕਾ ਕਮਲਪ੍ਰੀਤ ਕੌਰ(37)ਪਤਨੀ ਗੁਰਪ੍ਰੀਤ ਸਿੰਘ ਨਿਵਾਸੀ ਬੰਤਾ ਸਿੰਘ ਕਲੋਨੀ,ਦਸੂਹਾ ਜੋ ਰੋਜ਼ ਦੀ ਤਰ੍ਹਾਂ ਆਪਣੀ ਐਕਟਿਵਾ ਨੰਬਰ ਪੀਬੀ 21ਐੱਫ 5271ਤੇ ਸਵਾਰ ਹੋ ਕੇ ਕਾਨਵੈਂਟ ਸਕੂਲ ਨੇੜੇ ਸ਼ੂਗਰ ਮਿਲ,ਮੁਕੇਰੀਆਂ ਜਾ ਰਹੀ ਸੀ ਕਿ ਉਪਰੋਤਕ ਥਾਂ ਤੇ ਪੁਹੰਚਣ ਤੇ ਐਕਟਿਵਾ ਦਾ ਸੰਤੁਲਨ ਵਿਗੜਨ ਕਾਰਣ ਪਿੰਡ ਖ਼ਾਨਪੁਰ ਨਜ਼ਦੀਕ ਬਣੇ ਬੱਸ ਸਟੈਂਡ ਤੇ ਖੜੇ ਇੱਕ ਕਾਰ ਸੇਵਾ ਵਾਲੇ ਟਰੱਕ ਨੰਬਰ ਪੀਬੀ 02 AR 9402 ਦੇ ਪਿੱਛੇ ਜ਼ੋਰ ਨਾਲ ਜਾ ਟਕਰਾਅ ਗਈ।ਹਾਦਸਾ ਇਨਾਂ ਭਿਆਨਕ ਸੀ ਕਿ ਐਕਟਿਵਾ ਟਰੱਕ ਦੇ ਪਿੱਛੇ ਲੱਗੇ ਐਂਗਲ ਨੂੰ ਤੋੜ ਕੇ ਥੱਲੇ ਜਾ ਵੜੀ।ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਐਕਟਿਵਾ ਸਵਾਰ ਮੈਡਮ ਨੂੰ ਤੁਰੰਤ ਐਮਬੂਲੈਂਸ ਰਾਹੀਂ ਸਿਵਲ ਹਸਪਤਾਲ ਮੁਕੇਰੀਆਂ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।ਮੁਕੇਰੀਆਂ ਪੁਲਿਸ ਕਾਰਚਾਰੀ ਵੀ ਮੌਕੇ ਤੇ ਪੁਹੰਚ ਗਏ ਜੋ ਹਾਦਸੇ ਦੀ ਜਾਂਚ ਕਰ ਰਹੇ ਹਨ।ਪੁਲਿਸ ਵੱਲੋਂ 174 ਦੀ ਕਾਰਵਾਈ ਕਰਕੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿਤੀ।
ਦੁਖਾਂਤ.. ਖੜ੍ਹੇ ਟਰੱਕ ਦੇ ਪਿੱਛੇ ਐਕਟਿਵਾ ਟਕਰਾਉਣ ਨਾਲ ਦਸੂਹਾ ਨਿਵਾਸੀ ਅਧਿਆਪਕਾ ਦੀ ਮੌਤ
- Post published:January 4, 2022