ਪਠਾਨਕੋਟ 4 ਜਨਵਰੀ( ਸ਼ਰਮਾ ) : ਜੁਆਇੰਟ ਐਕਸ਼ਨ ਕਮੇਟੀ ਅਦਾਰਾ ਸਿਹਤ ਵਿਭਾਗ ਪੰਜਾਬ ਵੱਲੋਂ ਅੱਜ ਸਿਵਲ ਸਰਜਨ ਦਫਤਰ ਪਠਾਨਕੋਟ ਵਿਖੇ ਸਰਕਾਰ ਦੀਆਂ ਡੰਗ ਟਪਾਊ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਸਾਂਝੇ ਤੌਰ ਤੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਰੋਜ਼ਾਨਾ ਟਾਲ ਮਟੋਲ ਕਰਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਸਾਡੀਆਂ ਮੁੱਖ ਮੰਗਾਂ ਜਿਸ ਵਿੱਚ ਐਨ ਐਚ ਐਮ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਕੱਟੇ ਹੋਏ ਭੱਤੇ ਬਹਾਲ ਨਹੀਂ ਕਰਦੀ ਤਾਂ ਇਹ ਧਰਨੇ ਜਾਰੀ ਰਹਿਣਗੇ ਅਤੇ ਮੁਲਾਜ਼ਮਾਂ ਵੱਲੋਂ ਪਿੰਡ ਪਿੰਡ ਜਾ ਕੇ ਸਰਕਾਰ ਦੀਆਂ ਮੁਲਾਜ਼ਮ ਤੇ ਲੋਕ ਮਾਰੂ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ । ਇਸ ਮੌਕੇ ਐਨ ਐਚ ਐਮ ਦੇ ਜ਼ਿਲ੍ਹਾ ਪ੍ਰਧਾਨ ਪੰਕਜ ਨੇ ਕਿਹਾ ਕਿ ਅਸੀਂ ਕਰੀਬ 14 -15 ਸਾਲਾਂ ਤੋਂ ਸਿਹਤ ਵਿਭਾਗ ਵਿਚ ਨਾ ਮਾਤਰ ਤਨਖਾਹ ਤੇ ਕੰਮ ਕਰਦੇ ਆ ਰਹੇ ਹਾਂ, ਹਰ ਵਾਰ ਸਰਕਾਰਾਂ ਅਤੇ ਨੇਤਾ ਸਾਨੂੰ ਪੱਕੇ ਕਰਨ ਦਾ ਵਾਅਦਾ ਕਰਦੇ ਹਨ ਪਰ ਜਦੋਂ ਪੱਕੇ ਕਰਨ ਦਾ ਸਮਾਂ ਆਉਂਦਾ ਹੈ ਤਾਂ ਆਪਣੇ ਵਾਅਦਿਆਂ ਅਤੇ ਦਾਅਵਿਆਂ ਤੇ ਕੋਈ ਅਮਲ ਨਹੀਂ ਕਰਦੇ। ਇਸ ਮੌਕੇ ਬੋਲਦਿਆਂ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਅਮਨ ਕੁਮਾਰ , ਰਾਜਿੰਦਰ ਕੁਮਾਰ ,ਸੁਖਦੇਵ ਸਮਿਆਲ ਨੇ ਸਾਂਝੇ ਤੌਰ ਤੇ ਕਿਹਾ ਕਿ ਅਸੀਂ ਸਾਰੇ ਮੁਲਾਜ਼ਮਾਂ ਨੇ ਕੋਰੋਨਾ ਕਾਲ ਦੌਰਾਨ ਜੋ ਸੇਵਾਵਾਂ ਦਿੱਤੀਆਂ ਅਸੀਂ ਸੋਚਦੇ ਸੀ ਕਿ ਉਸ ਬਦਲੇ ਸਰਕਾਰ ਸਾਨੂੰ ਕੋਈ ਵੱਡਾ ਇਨਾਮ ਦੇਵੇਗੀ ,ਪਰ ਸਰਕਾਰ ਨੇ ਸਾਡੇ ਪਹਿਲਾਂ ਤੋਂ ਮਿਲ ਰਹੇ ਭੱਤਿਆਂ ਵਿੱਚ ਵੀ ਕਟੌਤੀ ਕਰ ਦਿੱਤੀ ਤੇ ਸਾਨੂੰ ਧਰਨੇ ਲਾਉਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੀਆਂ ਮੁੱਖ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਕੱਟੇ ਹੋਏ ਭੱਤੇ ਬਹਾਲ ਕਰੇ ਤਾਂ ਕਿ ਅਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਸਕੀਏ । ਇਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਵਰ੍ਹਦੇ ਮੀਂਹ ਦੇ ਬਾਵਜੂਦ ਪੂਰੇ ਜੋਸ਼ ਨਾਲ ਇਕ ਰੋਸ ਰੈਲੀ ਕੱਢੀ ਗਈ ਤੇ ਪਟੇਲ ਚੌਕ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ, ਸਿਹਤ ਮੰਤਰੀ ਓ ਪੀ ਸੋਨੀ, ਐੱਮ ਐੱਲ ਏ ਪਠਾਨਕੋਟ ਅਮਿਤ ਵਿੱਜ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਵੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਐਲ ਟੀ ਜਗੀਰ ਸਿੰਘ , ਦੀਪਕ ਠਾਕੁਰ , ਅਰਜਨ ਸਿੰਘ , ਫਾਰਮੇਸੀ ਅਫਸਰ ਜਸਬੀਰ ਸਿੰਘ , ਫਾਰਮੇਸੀ ਅਫਸਰ ਪਵਨ ਕੁਮਾਰ, ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ, ਕੁਲਵਿੰਦਰ ਸਿੰਘ ,ਬਲਜਿੰਦਰ ਸਿੰਘ ਐਮ ਐੱਲ ਟੀ, ਐਲ ਟੀ ਰਵੀ ਪ੍ਰਕਾਸ਼ ,ਹੈਲਥ ਇੰਸਪੈਕਟਰ ਅਨੋਖ ਲਾਲ ,ਡੀ ਪੀ ਐੱਮ ਅਮਨਦੀਪ ਸਿੰਘ, ਅਨਿਲ ਕੁਮਾਰ ,ਜੀਵਨ ਜੋਤੀ, ਦੀਪਿਕਾ ,ਡਾ ਮਨਜੀਤ ਕੌਰ ,ਰਾਜ ਰਾਣੀ, ਸ਼ਵੇਤਾ ,ਨਵਨੀਤ ਕੌਰ, ਚੰਦਰ ਮਹਾਜਨ ,ਦੀਪਿਕਾ ਸ਼ਰਮਾ, ਅੰਕਿਤਾ, ਪਾਰਸ ਸ਼ੈਣੀ ,ਜਤਿਨ ਕੁਮਾਰ, ਡਾ ਵਿਮੁਕਤ ਸ਼ਰਮਾ ,ਪ੍ਰਿਆ ਮਹਾਜਨ ਆਦਿ ਹਾਜ਼ਰ ਸਨ ।
ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਵੱਲੋਂ ਮੰਗਾਂ ਦੀ ਟਾਲਮ ਟੋਲ ਨੀਤੀ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
- Post published:January 4, 2022