ਮਨਵੀਰ ਸਿੰਘ ਨੂੰ ਸਰਕਲ ਯੂਥ ਪ੍ਰਧਾਨ ਨਿਯੁਕਤ
ਗੜ੍ਹਦੀਵਾਲਾ 6 ਦਸੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਜਿਲਾ ਵਾਇਸ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਹਲਕਾ ਇੰਚਾਰਜ ਜਸਵੀਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਤੇ ਮਨਵੀਰ ਸਿੰਘ ਨੂੰ ਸਰਕਲ ਯੂਥ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਤੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਚ ਯੂਥ ਵਰਗ ਆਮ ਆਦਮੀ ਪਾਰਟੀ ਨੂੰ ਜਿੱਤਾ ਕੇ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਤੇ ਰਜਿੰਦਰ ਸਿੰਘ ਦਾਰਾਪੁਰ, ਚੌਧਰੀ ਸੁਖਰਾਜ ਸਿੰਘ, ਰਾਜੂ ਗੁਪਤਾ, ਹਰਭਜਨ ਸਿੰਘ ਢੱਟ, ਮਨਪ੍ਰੀਤ ਸਿੰਘ ਚੋਹਕਾ, ਕੁਲਦੀਪ ਸਿੰਘ ਮਿੰਟੂ, ਵਿਨੈ ਕੌਸ਼ਲ, ਸਾਜਨ ਫਤਿਹਪੁਰ, ਲਵਪ੍ਰੀਤ ਸਿੰਘ, ਜਸ਼ਨ ਲਾਹੋਰੀਆ, ਸੁਨੀਲ ਕੁਮਾਰ, ਰੋਹਿਤ,ਨਵਕਰਨ ਸਿੰਘ, ਗਗਨਦੀਪ ਸਿੰਘ, ਮਨੀ ਸਰਹਾਲਾ, ਨਵੀ ਗੜ੍ਹਦੀਵਾਲਾ, ਬਲਵੀਰ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।