ਗੜ੍ਹਦੀਵਾਲਾ 3 ਜਨਵਰੀ (ਚੌਧਰੀ) : ਕਿਸਾਨ ਗੰਨਾ ਸੰਘਰਸ਼ ਕਮੇਟੀ ਦਸੂਹਾ ਪੰਜਾਬ ਤੇ ਇਲਾਕੇ ਦੇ ਕਿਸਾਨਾਂ ਵੱਲੋਂ ਸਾਂਝੇ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਾਂਡਾ ਮੋੜ ਗੜਦੀਵਾਲਾ ਅਤੇ ਅੱਡਾ ਮਸਤੀਵਾਲ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਜਨਵਰੀ ਦੇ ਪੰਜਾਬ ਦੌਰੇ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।ਇਸ ਮੌਕੇ ਕਿਸਾਨ ਗੰਨਾ ਸੰਘਰਸ਼ ਕਮੇਟੀ ਦਸੂਹਾ ਪੰਜਾਬ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਨੇ ਦੱਸਿਆ ਕਿ ਜਦੋਂ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕੀਤੇ ਸਨ ਤਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮਹੀਨੇ ਅੰਦਰ ਬਾਕੀ ਰਹਿੰਦੀਆਂ ਮੰਗਾਂ ਵੀ ਪੂਰੀਆਂ ਕਰ ਲਈਆਂ ਜਾਣ ਜਾਣਗੀਆਂ ,ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮੰਗਾਂ ਵਿੱਚ ਸ਼ਾਮਲ ਕਿਸਾਨਾਂ ਤੇ ਦਰਜ ਹੋਏ ਪਰਚੇ ਵਾਪਸ ਲਏ ਜਾਣ ,ਐੱਮ ਐੱਸ ਪੀ ਦੀ ਗਾਰੰਟੀ ਦਿੱਤੀ ਜਾਵੇਗੀ ਅਤੇ ਜੋ ਕਿਸਾਨਾਂ ਦੀ ਮਸ਼ੀਨਰੀ ਜ਼ਬਤ ਕੀਤੀ ਹੈ ਉਹ ਬਿਨਾਂ ਕਿਸੇ ਸ਼ਰਤ ਤੋਂ ਵਾਪਸ ਕੀਤੀ ਜਾਵੇਗੀ।ਪਰ ਇਕ ਮਹੀਨਾ ਤੋਂ ਵੱਧ ਦਾ ਸਮਾਂ ਬੀਤ ਜਾਣ ਤੇ ਵੀ ਮੋਦੀ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ।ਜਿਸ ਨੂੰ ਲੈ ਕੇ ਮੋਦੀ ਸਰਕਾਰ ਪ੍ਰਤੀ ਕਿਸਾਨਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਆਉਣ ਤੇ ਪੂਰਨ ਤੌਰ ਤੇ ਵਿਰੋਧ ਕੀਤਾ ਜਾਵੇਗਾ ਅਤੇ ਜੇਕਰ ਮੋਦੀ ਨੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ, ਜਿਸ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਦੀ ਹੋਵੇਗੀ।ਇਸ ਮੌਕੇ ਕਿਸਾਨ ਗੰਨਾ ਸੰਘਰਸ਼ ਕਮੇਟੀ ਦਸੂਹਾ ਪੰਜਾਬ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਮਾਹਲ, ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ,ਦਵਿੰਦਰ ਸਿੰਘ ਚੋਹਕਾ, ਕਮਲਪਾਲ ਸਿੰਘ ਪਾਲਾ,ਸਰਪੰਚ ਧਰਮ ਸਿੰਘ, ਵਿਕਰਮਜੀਤ ਸਿੰਘ, ਹਰਜਿੰਦਰ ਸਿੰਘ ਮਸਤੀਵਾਲ, ਬਾਬੂ ਅਜੀਤ ਸਿੰਘ,ਮਨਦੀਪ ਸਿੰਘ ਭਾਨਾ, ਹਰਵਿੰਦਰ ਸਿੰਘ ਥੇਂਦਾ, ਗੁਰਮੀਤ ਸਿੰਘ ਜੀਆ ਸਹੋਤਾ, ਮਨਜੀਤ ਸਿੰਘ ਖਾਨਪੁਰ, ਪਰਮਿੰਦਰ ਸਿੰਘ ਟੁੰਡ,ਨਵਰਾਜ ਸਿੰਘ ਥੇਂਦਾ, ਜਥੇਦਾਰ ਹਰਪਾਲ ਸਿੰਘ, ਮਾਸਟਰ ਹਰਭਜਨ ਸਿੰਘ ਮਿਰਜਾਪੁਰ, ਨਰਿੰਦਰ ਸਿੰਘ, ਭਿੰਦਾ ਸ਼ੇਖਾਂ, ਰਣਧੀਰ ਸਿੰਘ, ਦਵਿੰਦਰ ਸਿੰਘ ਰਾਮਟਟਵਾਲੀ,ਸਿਮ੍ਰਤਪਾਲ ਸਿੰਘ ਮਾਂਗਾ, ਗੁਰਪ੍ਰੀਤ ਸਿੰਘ ਅਰਗੋਵਾਲ, ਸਿਮਰਜੀਤ ਸਿੰਮੀ,ਸੁਰਜੀਤ ਸਿੰਘ ਡੱਫਰ, ਜਸਵਿੰਦਰ ਸਿੰਘ ਡੱਫਰ, ਕਰਨੈਲ ਸਿੰਘ ਡੱਫਰ, ਮੋਹਣ ਸਿੰਘ ਮੱਲ੍ਹੀ, ਸੁਰਿੰਦਰ ਸਿੰਘ ਮਸਤੀਵਾਲ, ਤੀਰਥ ਸਿੰਘ ਸੱਗਲਾ, ਮੱਘਰ ਸਿੰਘ ਪੰਨੂ, ਸੁਖਦੇਵ ਸਿੰਘ ਮਾਂਗਾ,ਅਵਤਾਰ ਸਿੰਘ ਮਾਨਗੜ੍ਹ, ਮਨਿੰਦਰ ਸਿੰਘ ਚੋਹਕਾ,ਹਰਜੀਤ ਸਿੰਘ ਮਿਰਜਾਪੁਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ।

ਗੜ੍ਹਦੀਵਾਲਾ : ਕਿਸਾਨਾਂ ਨੇ ਮੋਦੀ ਦੇ 5 ਜਨਵਰੀ ਦੇ ਪੰਜਾਬ ਦੌਰੇ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪਿੱਟ ਸਿਆਪਾ
- Post published:January 3, 2022
You Might Also Like

200 ਨਸ਼ੀਲੇ ਕੈਪਸੂਲਾਂ ਸਮੇਤ ਮੋਟਰਸਾਈਕਲ ਸਵਾਰ 2 ਨੌਜਵਾਨ ਪੁਲਿਸ ਅੜਿੱਕੇ

ਕੇ.ਐਮ.ਐਸ.ਕਾਲਜ ਵਿਖੇ ਭਾਰਤ ਰਤਨ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਵਾਹਨਾਂ ਦੇ ਕੱਟੇ ਚਲਾਨ ਨਾ ਭਰਨ ਦੀ ਸੂਰਤ ‘ਚ ਵਾਹਨ ਹੋਣਗੇ ਬਲੈਕ ਲਿਸਟ : ਆਰ.ਟੀ. ਓ

ਖਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ‘ਵਿਸ਼ਵ ੳਜੋਨ ਦਿਵਸ” ਮਨਾਇਆਂ ਗਿਆ
