ਐਨ.ਐਚ.ਐਮ. ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਪਠਾਨਕੋਟ ਆਮਦ ਦੌਰਾਨ ਐਨ.ਐਚ.ਐਮ. ਮੁਲਾਜਮਾਂ ਵੱਲੋਂ ਕੀਤਾ ਜਾਵੇਗਾ ਘੇਰਾਵ
ਪਠਾਨਕੋਟ 2 ਦਸੰਬਰ (ਬਿਊਰੋ) : ਅੱਜ ਮਿਤੀ 02.12.2021 ਨੂੰ ਐਨ.ਐਚ.ਐਮ.ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਹਲਾ -ਬੋਲ ਹੜਤਾਲ 18ਵੇ ਦਿਨ ਵੀ ਜਾਰੀ ਰਹੀ। ਇਸ ਮੌਕੇ ਤੇ ਡਾ. ਵਿਮੁਕਤ ਸ਼ਰਮਾ ਵੱਲੋਂ ਦੱਸਿਆ ਗਿਆ ਕੱਲ ਮਿਤੀ 01.12.2021 ਨੂੰ ਪੰਜਾਬ ਸਰਕਾਰ ਵੱਲੋਂ ਯੂਨੀਅਨ ਨਾਲ ਪੈਨਲ ਮੀਟਿੰਗ ਕੀਤੀ ਗਈ। ਜੋ ਕਿ ਬਿਲਕੁਲ ਬੇਸਿੱਟਾ ਰਹੀਂ, ਕਿਉਂਕਿ ਉਸ ਮੀਟਿੰਗ ਵਿੱਚ ਨਾ ਤਾ ਮੁੱਖ ਮੰਤਰੀ ਪੰਜਾਬ ਅਤੇ ਨਾ ਹੀ ਸਿਹਤ ਮੰਤਰੀ ਹਾਜਰ ਸੀ। ਜਿਸ ਕਰਕੇ ਮੁਲਾਜਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਪੰਕਜ ਕੁਮਾਰ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਐਨ.ਐਚ.ਐਮ. ਮੁਲਾਜਮਾਂ ਦੀਆਂ ਮੰਗਾ ਨਹੀਂ ਮੰਨਦੀ ਤਾਂ ਪੰਜਾਬ ਸਰਕਾਰ ਹਰ ਮੰਤਰੀ ਅਤੇ ਐਮ.ਐਲ.ਏ. ਦਾ ਘੇਰਾਵ ਕੀਤਾ ਜਾਵੇਗਾ। ਜਿਸ ਵਿੱਚ ਕੱਲ ਮਿਤੀ 03-12-2021 ਨੂੰ ਜਿਲ੍ਹਾ ਪਠਾਨਕੋਟ ਵਿਖੇ ਹੋਣ ਵਾਲੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਆਮਦ ਦੌਰਾਨ ਉਹਨਾਂ ਦਾ ਐਨ. ਐਚ.ਐਮ. ਮੁਲਾਜਮਾਂ ਵੱਲੋਂ ਘੇਰਾਵ ਕੀਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਅੱਜ ਹੈਲਥ ਇੰਸਪੈਕਟਰ ਯੂਨੀਅਨ ਪਠਾਨਕੋਟ ਵੱਲੋਂ ਹੜਤਾਲ ਵਿੱਚ ਸ਼ਮੂਲਿਅਤ ਕੀਤੀ ਗਈ ਅਤੇ ਅਗਾਂਹ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਅਮਨਦੀਪ ਸਿੰਘ,ਡਾ.ਵਿਮੁਕਤ ਸਰਮਾ,ਅਨੂ ਰਾਧਾ,ਯੂਧਵੀਰ ਸਿੰਘ,ਪ੍ਰਗਟ ਸਿੰਘ, ਰਜਿੰਦਰ ਭਗਤ ਹੈਲਥ ਇੰਸਪੈਕਟਰ, ਰਜਿੰਦਰ ਕੁਮਾਰ ਹੈਲਥ ਇੰਸਪੈਕਟਰ, ਅਨੋਖ ਲਾਲ ਹੈਲਥ ਇੰਸਪੈਟਰ , ਅਮਰਬੀਰ ਸਿੰਘ ਹੈਲਥ ਇੰਸਪੈਟਰ , ਦਿਲਬਾਗ ਸਿੰਘ ਹੈਲਥ ਇੰਸਪੈਟਰ, ਗੁਰਮੁੱਖ ਸਿੰਘ ਹੈਲਥ ਇੰਸਪੈਟਰ , ਕੁਲਵਿੰਦਰ ਸਿੰਘ ਹੈਲਥ ਇੰਸਪੈਟਰ ਦੀਪਿਕਾ ਸ਼ਰਮਾ,ਜਤਿਨ ਕੁਮਾਰ, ਮਿਨਾਕਸ਼ੀ,ਅਰਜੁਨ ਸਿੰਘ, ਰਵੀ ਕੁਮਾਰ, ਡਾ. ਨੇਹਾ, ਡਾ. ਭਾਵਨਾ, ਡਾ. ਅੰਬਿਕਾ, ਪਾਰਸ ਸੈਣੀ, ਸ਼ਿਵ ਕੁਮਾਰ , ਆਦਿ ਹਾਜਰ ਸਨ।