ਆਸਟ੍ਰੇਲੀਆ ਭੇਜਣ ਦੇ ਨਾਂ ਤੇ 5.25 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਦੋ ਔਰਤਾਂ ਸਮੇਤ ਚਾਰ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 16 ਦਸੰਬਰ ( ਅਸ਼ਵਨੀ ) :- ਆਸਟਰੇਲੀਆ ਭੇਜਣ ਦੇ ਨਾ ਤੇ 5.25 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਦੀ ਪੁਲਿਸ ਵੱਲੋਂ ਦੋ ਅੋਰਤਾ ਸਮੇਤ ਚਾਰ ਵਿਰੁੱਧ ਮਾਮਲਾ ਦਰਜ ਕੀਤੀ ਗਿਆ ਹੈ । ਮੁਖਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਆਲਮਾਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਜਗਜੀਤ ਸਿੰਘ ਪੁੱਤਰ ਬਲਕਾਰ ਸਿੰਘ , ਬਲਕਾਰ ਸਿੰਘ ਪੁੱਤਰ ਕੁੰਨਣ ਸਿੰਘ , ਚਰਨਜੀਤ ਕੋਰ ਪਤਨੀ ਬਲਕਾਰ ਸਿੰਘ ਅਤੇ ਮਨਜੀਤ ਕੋਰ ਪਤਨੀ ਦਿਲਬਾਗ ਸਿੰਘ ਵਾਸੀਆਨ ਪਿੱਪਰੀਆ ਮਾਜਰਾ ਜਿਲਾ ਪੀਲੀਭੀਤ ਵੱਲੋਂ ਉਸ ਦੇ ਬੇਟੇ ਜਸਪਿੰਦਰ ਪਾਲ ਸਿੰਘ ਨੂੰ ਆਸਟਰੇਲੀਆ ਭੇਜਣ ਦੇ ਨਾਂ ਤੇ 5.25 ਲੱਖ ਰੁਪਏ ਲੇ ਕੇ ਠੱਗੀ ਮਾਰੀ ਹੈ । ਇਸ ਸ਼ਿਕਾਇਤ ਦੀ ਜਾਂਚ ਕਰਨ ਉਪਰਾਂਤ ਉਕਤ ਚਾਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।