ਆਪ ਆਗੂ ਗੁਰਦੀਪ ਸਿੰਘ ਰੰਧਾਵਾ ਵੱਲੋ ਰੱਖੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
ਗੁਰਦੀਪ ਸਿੰਘ ਰੰਧਾਵਾ ਨੇ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਤੇ ਕਿਤੇ ਤਿੱਖੇ ਸ਼ਬਦੀ ਵਾਰ
ਡੇਰਾ ਬਾਬਾ ਨਾਨਕ 29 ਨਵੰਬਰ-(ਆਸ਼ਕ ਰਾਜ ਮਾਹਲਾ) : ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ ਚ ਆਉਣ ਵਾਲੀਆ ਵਿਧਾਨ ਸਭਾ ਚੋਣਾਂ 2022 ਨੂੰ ਲੈਕੇ ਆਪਣੀ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਹੈ ਜਿਸ ਦੇ ਤਹਿਤ ਹਰ ਵਿਧਾਨ ਸਭਾ ਹਲਕਿਆਂ ਚ ਵੱਖ ਵੱਖ ਆਪ ਦੇ ਨੇਤਾ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ ਉਥੇ ਹੀ ਇਸ ਦੇ ਤਹਿਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜਿਲਾ ਪ੍ਧਾਨ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਪਿੰਡ ਸ਼ਾਹਪੁਰ ਵਿਖੇ ਹੋਈ। ਇਕ ਮੌਕੇ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਸ਼ੇਸ਼ ਤੌਰ ਤੇ ਪਹੁਚੇ ਉਥੇ ਹੀ ਉਹਨਾਂ ਕਿਹਾ ਕਿ ਆਪ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੇ ਗਰੰਟੀ ਪ੍ਰੋਗਰਾਮ ਉਹ ਘਰ ਘਰ ਤਕ ਪਹੁਚਾ ਰਹੇ ਹਨ।ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਹਲਕਾ ਡੇਰਾ ਬਾਬਾ ਨਾਨਕ ਚ ਇਕ ਵਿਸ਼ੇਸ਼ ਰੈਲੀ ਕੀਤੀ ਗਈ ਜਿਸ ਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ ਉਥੇ ਹੀ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਚ ਜਿਥੇ ਆਪਣੇ ਰਾਜਸੀ ਵਿਰੋਧੀ ਪੰਜਾਬ ਦੇ ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿੱਖੇ ਸ਼ਬਦੀ ਵਾਰ ਕੀਤੇ ਉਥੇ ਹੀ ਰੈਲੀ ਤੋਂ ਉਪਰੰਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਬਦਲਾਵ ਅੱਜ ਮੁਖ ਲੋੜ ਹੈ ਅਤੇ ਜੋ ਅਰਵਿੰਦ ਕੇਜਰੀਵਾਲ ਨੇ ਦਿਲੀ ਮਾਡਲ ਤਿਆਰ ਕੀਤਾ ਹੈ ਉਹ ਪੰਜਾਬ ਚ ਆਪ ਦੀ ਸਰਕਾਰ ਆਉਣ ਤੇ ਤਿਆਰ ਹੋਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਗਰੰਟੀ ਪ੍ਰੋਗਰਾਮ ਲੈਕੇ ਆਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਮਜੂਦਾ ਮੁਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮਹਿਜ ਐਲਾਨ ਹੀ ਕਰ ਰਹੇ ਹਨ ਜੋ ਜਮੀਨੀ ਹਕੀਕਤ ਚ ਉਹ ਕੋਈ ਵੀ ਪੂਰੇ ਨਹੀਂ ਹੋ ਰਹੇ।ਇਸ ਮੌਕੇ ਬਲਬੀਰ ਸਿੰਘ ਪਨੂੰ ਹਲਕਾ ਇੰਚਾਰਜ ਫਤਿਹਗਡ਼੍ਹ ਚੂਡ਼ੀਆਂ,ਦਿਹਾਤੀ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ,ਪ੍ਰੀਤਮ ਸਿੰਘ ਬੱਬੂ ਸ਼ਹਿਰੀ,ਰਾਜੀਵ ਸ਼ਰਮਾ,ਸੂਬੇਦਾਰ ਕੁਲਵੰਤ ਸਿੰਘ,ਚੰਨਣ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਐਕਸਰਵਿਸਮੈਨ ਵਿੰਗ, ਐਸ ਸੀ ਵਿੰਗ ਜਿਲ੍ਹਾ ਉਪ ਪ੍ਰਧਾਨ ਜਸਵੰਤ ਰਾਏ ਸਾਰਚੂਰ,ਸਤਨਾਮ ਸਿੰਘ ਬੀ ਸੀ ਵਿੰਗ ਜਿਲ੍ਹਾ ਸਕੱਤਰ,ਜਥੇਦਾਰ ਮਹਿੰਦਰ ਸਿੰਘ ਖੁਸ਼ਹਾਲਪੁਰ,ਸਾਬਕਾ ਸਰਪੰਚ ਮਹਿੰਦਰ ਸਿੰਘ ਨਿੱਕੋਸਰਾ,ਡਾ ਸੁਖਦੀਪ ਸਿੰਘ ਸਰਫ਼ਕੋਟ, ਪਿਆਰਾ ਸਿੰਘ ਕੈਪਟਨ ,ਰੇਸ਼ਮ ਸਿੰਘ ਪੱਡਾ,ਜਸਵੰਤ ਸਿੰਘ ਸ਼ਾਹਪੁਰ ਜਾਜਨ,ਸਾਬਕਾ ਸਰਪੰਚ ਅਵਤਾਰ ਸਿੰਘ ਮੰਗੀਆਂ,ਰਾਜੂ ਸੀ ਡਾਇਰੈਕਟਰ ਮਾਰਕੀਟ ਕਮੇਟੀ ,ਇੰਦਰਜੀਤ ਸਿੰਘ ਮਾਨ,ਸ:ਹਰਵੰਤ ਸਿੰਘ, ਮੋਹਨ ਮਸੀਹ ਲਖਮਾਨੀਆਂ, ਬਿੱਕਾ ਢਿੱਲੋਂ,ਮਨਪ੍ਰੀਤ ਪੱਡਾ,ਮਨੀਰ ਖੁਸ਼ਹਾਲਪੁਰ,ਜਤਿੰਦਰ ਮੰਗੀਆਂ, ਸ਼ੇਰਾ ਮੰਗੀਆਂ,ਮੇਜਰ ਸਿੰਘ ਢਿਲਵਾਂ,ਕਾਬਲ ਸਿੰਘ ਭਗਵਾਨਪੁਰ ,ਪੰਮਾ ਢਿਲਵਾਂ,ਪੱਪੂ ਮਸੀਹ ,ਬਲਵਿੰਦਰ ਮਸੀਹ , ਮਨਜੀਤ ਸਮਰਾਏ, ਸੇਵਕ ਸਮਰਾਏ,ਡਾ ਹਰਦੀਪ ਸਿੰਘ,ਗੋਪੀ ਸ਼ਾਹਪੁਰ ਧਨਵੰਤ ਸਿੰਘ ਆਦਿ ਹਾਜ਼ਰ ਸਨ ।