ਗੜ੍ਹਸ਼ੰਕਰ 24 ਦਸੰਬਰ (ਅਸ਼ਵਨੀ ਸ਼ਰਮਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਪੁਰਜੋਰ ਨਿਖੇਧੀ ਕਰਦੀ ਹੈ। ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਅਸੀਂ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਪੁਰਜੋਰ ਨਿਖੇਧੀ ਕਰਦੇ ਹਾਂ।ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾਈ ਹੋਈ ਹੈ ,ਹਰ ਰੋਜ ਸੂਬੇ ਵਿਚ ਸਰਾਰਤੀ ਤੱਤ ਧਾਰਮਿਕ ਸਥਾਨਾਂ ਤੇ ਬੇਅਦਬੀਆਂ ਕਰਕੇ ਸੂਬੇ ਦੇ ਹਾਲਾਤ ਖਰਾਬ ਕਰਨ ਤੇ ਲੱਗੇ ਹੋਏ ਹਨ, ਪਰ ਮੌਜੂਦਾ ਸਰਕਾਰ ਸਿਰਫ ਰਾਜਨੀਤੀ ਹੀ ਕਰ ਰਹੀ ਹੈ ਜੇਕਰ ਪੁਲਿਸ ਸਟੇਸ਼ਨਾਂ ਵਿਚ ਮੁਲਾਜਿਮ ਨਾਂਮਾਤਰ ਹੀ ਜਿਹੜੇ ਹਨ ਉਹ ਵੋਟਾਂ ਕਰਨ ਹੋ ਰਹੇ ਜਲਸਿਆਂ ਵਿਚ ਰਾਜਨੀਤਿਕ ਲੀਡਰਾਂ ਦੀ ਸੁਰੱਖਿਆ ਵਿੱਚ ਅਲੱਗ ਅਲੱਗ ਰੈਲੀ ਦੇ ਸਥਾਨਾਂ ਵਿਚ ਤੈਨਾਤ ਰਹਿੰਦੇ ਹਨ ਅਤੇ ਜਨਤਾ ਦੀ ਸੁਰੱਖਿਆ ਨੂੰ ਰੱਬ ਆਸਰੇ ਛੱਡ ਦਿੱਤਾ ਜਾਂਦਾ ਹੈ।ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਹਨ ਆਮ ਪਬਲਿਕ ਦੀ ਸੁਰੱਖਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੁਣੀਆਂ ਜਾਂਦੀਆਂ ਹੁੰਦਾ ਇਸ ਤੋਂ ਉਲਟ ਹੈ ਚੁਣੇ ਹੋਏ ਨੁਮਾਇੰਦੇ ਆਪਣੀਆਂ ਨਿਜੀ ਸਮੱਸਿਆਵਾਂ ਸੁਲਝਾਉਣ ਵਿੱਚ ਲੱਗੇ ਰਹਿੰਦੇ ਹਨ ਅਤੇ ਵੇਚਾਰੇ ਵੋਟਰਾਂ ਦੇ ਪੱਲੇ ਸਿਰਫ ਲਾਰੇ ਅਤੇ ਝੂਠੇ ਵਾਹਦੇ ਹੀ ਰਹਿ ਜਾਂਦੇ ਹਨ ਜੋਂਕਿ ਬਹੁਤ ਮੰਦਭਾਗਾ ਹੈ।
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਪੁਰਜੋਰ ਨਿਖੇਧੀ ਕੀਤੀ
- Post published:December 24, 2021